ਨਵੀਂ ਦਿੱਲੀ, 5 ਅਗਸਤ

ਕੇਂਦਰ ਸਰਕਾਰ ਨੇ ਧਾਰਮਿਕ ਜਾਂ ਚੈਰੀਟੇਬਲ ਟਰੱਸਟਾਂ ਦੀਆਂ ਸਰਾਵਾਂ ‘ਤੇ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਬਾਰੇ ਸ਼ੰਕਿਆਂ ਨੂੰ ਸਾਫ਼ ਕਰਦਿਆਂ ਕਿਹਾ ਕਿ ਅਜਿਹਾ ਕੋਈ ਕਰ ਇਨ੍ਹਾਂ ਸਰਾਵਾਂ ’ਤੇ ਨਹੀਂ ਲਗਾਇਆ ਗਿਆ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਨੇ ਟਵੀਟ ਦੀ ਲੜੀ ਵਿੱਚ ਇਹ ਦਾਅਵਾ ਕੀਤਾ ਹੈ। ਬੋਰਡ ਨੇ ਕਿਹਾ ਕਿ ਮੀਡੀਆਂ ਦੇ ਕੁੱਝ ਹਿੱਸੇ ਵੱਲੋਂ ਗਲਤ ਰਿਪੋਰਟਾਂ ਕਾਰਨ ਇਹ ਭਰਮ ਫ਼ੈਲਿਆ ਹੈ।

Source link