ਨੰਗਲ: ਨੰਗਲ ਪੁਲੀਸ ਨੇ ਅੱਜ ਦੋ ਵੱਖ ਵੱਖ ਮਾਮਲਿਆਂ ’ਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ| ਐੱਸਆਈ ਨਵਦੀਪ ਕੌਰ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਨੇੜਲੇ ਪਿੰਡ ਸਹਿਜੋਵਾਲ ਦੇ ਇੱਕ ਨੌਜਵਾਨ ਨੂੰ ਮਹਿਲਾ ਨਾਲ ਛੇੜਛਾੜ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਮਹਿਲਾ ਨੇ ਥਾਣਾ ਨੰਗਲ ਵਿੱਚ ਉਕਤ ਨੌਜਵਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ| ਦੂਜੇ ਮਾਮਲੇ ਵਿੱਚ ਚੋਰੀਆਂ ਦੇ ਦੋਸ਼ ਹੇਠ ਨੰਗਲ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਨੰਗਲ ਦੇ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਭਗਤ ਰਵਿਦਾਸ ਦੇ ਮੰਦਰ ਵਿੱਚ ਚੋਰੀ ਕੀਤੀ ਸੀ| -ਨਿੱਜੀ ਪੱਤਰ ਪ੍ਰੇਰਕ

Source link