ਮੰਡੀ ਗੋਬਿੰਦਗੜ੍ਹ: ਇੱਥੇ ਦੇਸ਼ ਭਗਤ ਯੂਨੀਵਰਸਿਟੀ ਵਿੱਚ ਕਾਨਵੋਕੇਸ਼ਨ ਕਰਵਾਈ ਗਈ ਜਿਸ ਵਿੱਚ ਬੈਚਲਰ ਆਫ਼ ਓਫਥਲਮਿਕ ਮੈਡੀਕਲ ਸਾਇੰਸ (ਬੀ.ਓ.ਐਮ.ਐਸ) ਦੇ 38 ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਨੇ ਡਿਪਲੋਮਾ ਹੋਲਡਰਾਂ ਦੀ ਪੇਸ਼ੇਵਰ ਸਮਰੱਥਾ ਵਧਾਉਣ ਲਈ ਦੇਸ਼ ਭਗਤ ਯੂਨੀਵਰਸਿਟੀ ਦੀ ਭੂਮਿਕਾ ਅਹਿਮ ਹੈ। ਪ੍ਰੋ. ਕੁਲਪਤੀ ਡਾ. ਤਜਿੰਦਰ ਕੌਰ ਨੇ ਅੱਖਾਂ ਦੇ ਗ੍ਰੈਜੂਏਟ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਅੱਖਾਂ ਦੇ ਸਹਾਇਕਾਂ ਨੂੰ ਦੇਸ਼ ਦੇ ਕਸਬਿਆਂ ਅਤੇ ਪਿੰਡਾਂ ਵਿੱਚ ਮਿਆਰੀ ਅੱਖਾਂ ਦੀ ਦੇਖਭਾਲ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਬੈਚ ਵਿਚ ਹੁਣ ਤੱਕ 175 ਅੱਖਾਂ ਦੇ ਸਹਾਇਕਾਂ ਨੂੰ ਬੀ.ਓ.ਐੱਮ.ਐੱਸ. ਵਿੱਚ ਸਿਖਲਾਈ ਅਤੇ ਡਿਗਰੀਆਂ ਦਿੱਤੀਆਂ ਗਈਆਂ ਹਨ। ਕਾਨਵੋਕੇਸ਼ਨ ਦਾ ਆਯੋਜਨ ਯੂਨੀਵਰਸਿਟੀ ਦੇ ਡਾਇਰੈਕਟਰ (ਐਫ.ਆਈ.ਆਈ.ਪੀ) ਸੁਰਿੰਦਰਪਾਲ ਕਪੂਰ ਅਤੇ ਡਾਇਰੈਕਟਰ ਮੀਡੀਆ ਡਾ. ਸੁਰਜੀਤ ਪਥੇਜਾ ਵੱਲੋਂ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ

Source link