ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੇ ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂ ਐੱਮ. ਸੁਰੰਜੈ ਸਿੰਘ ਅਤੇ ਐੱਲ ਦੇਵੇਂਦਰੋ ਸਿੰਘ ਨੂੰ ਇਸ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਪੁਰਸ਼ਾਂ ਦੀ ਕੋਚਿੰਗ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਪਟਿਆਲਾ ਵਿੱਚ ਇਸ ਹਫ਼ਤੇ ਸ਼ੁਰੂ ਹੋ ਰਹੇ ਕੌਮੀ ਕੈਂਪ ਲਈ ਜਿਨ੍ਹਾਂ 14 ਕੋਚਾਂ ਨੂੰ ਚੁਣਿਆ ਗਿਆ ਹੈ, ਉਨ੍ਹਾਂ ਵਿੱਚ 29 ਸਾਲਾ ਦੇਵੇਂਦਰੋ ਅਤੇ 35 ਸਾਲਾ ਸੁਰੰਜੈ ਵੀ ਸ਼ਾਮਲ ਹਨ। ਵਿਸ਼ਵ ਚੈਂਪੀਅਨਸ਼ਿਪ ਸਰਬੀਆ ਦੇ ਬੈਲਗ੍ਰੇਡ ਵਿੱਚ 24 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਵਿੱਚ 100 ਤੋਂ ਵੱਧ ਦੇਸ਼ਾਂ ਦੇ ਲਗਪਗ 600 ਮੁੱਕੇਬਾਜ਼ ਹਿੱਸਾ ਲੈਣਗੇ। ਕੋਚਿੰਗ ਸਟਾਫ਼ ਵਿੱਚ ਹੋਰ ਵੀ ਪ੍ਰਮੁੱਖ ਨਾਮ ਹਨ, ਜਿਨ੍ਹਾਂ ਵਿੱਚ ਮੁੱਖ ਕੋਚ ਨਰਿੰਦਰ ਰਾਣਾ, ਸਾਬਕਾ ਜੂਨੀਅਰ ਕੋਚ ਐੱਮਐੱਸ ਢਾਕਾ, ਧਰਮਿੰਦਰ ਯਾਦਵ ਅਤੇ ਸਾਬਕਾ ਮੁੱਕੇਬਾਜ਼ ਦਿਵਾਕਰ ਪ੍ਰਸਾਦ ਅਤੇ ਤੋਰਾਕ ਖਾਰਪਾਨ ਸ਼ਾਮਲ ਹਨ। ਬੀਐੱਫਆਈ ਦੇ ਜਨਰਲ ਸਕੱਤਰ ਹੇਮੰਤ ਕਲਿਤਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਦੇਵੇਂਦਰੋ ਅਤੇ ਸੁਰੰਜੈ ਨੂੰ ਜੂਨੀਅਰ ਪੱਧਰ ’ਤੇ ਢਾਕਾ ਨੇ ਕੋਚਿੰਗ ਦਿੱਤੀ ਸੀ। -ਪੀਟੀਆਈ

InterServer Web Hosting and VPS

Source link