ਬਰਮਿੰਘਮ, 4 ਅਗਸਤ

ਤੇਜਸਵਿਨ ਸ਼ੰਕਰ ਨੇ ਰਾਸ਼ਟਰਮੰਡਲ ਖੇਡਾਂ ਦੇ ਅਥਲੈਟਿਕਸ ਮੁਕਾਬਲੇ ’ਚ ਭਾਰਤ ਦਾ ਖਾਤਾ ਖੋਲ੍ਹਦਿਆਂ ਲੰਘੀ ਰਾਤ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਕੌਮੀ ਰਿਕਾਰਡਧਾਰਕ ਸ਼ੰਕਰ ਨੇ 2.22 ਮੀਟਰ ਦੀ ਛਾਲ ਮਾਰੀ। ਦਿੱਲੀ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਐਨ ਮੌਕੇ ’ਤੇ ਟੀਮ ’ਚ ਸ਼ਾਮਲ ਕੀਤੇ ਗਏ 23 ਸਾਲਾ ਸ਼ੰਕਰ ਦਾ ਸੈਸ਼ਨ ਦਾ ਸਭ ਤੋਂ ਚੰਗਾ ਪ੍ਰਦਰਸ਼ਨ 2.27 ਤੇ ਨਿੱਜੀ ਪ੍ਰਦਰਸ਼ਨ 2.29 ਮੀਟਰ ਹੈ। ਇਸ ਮੁਕਾਬਲੇ ’ਚ ਨਿਊਜ਼ੀਲੈਂਡ ਦੇ ਹਾਮਿਸ਼ ਕੈਰ ਨੂੰ ਸੋਨ ਤਗ਼ਮਾ ਤੇ ਆਸਟਰੇਲੀਆ ਦੇ ਬ੍ਰੈਂਡਨ ਸਟਾਰਕ ਨੂੰ ਚਾਂਦੀ ਦਾ ਤਗ਼ਮਾ ਮਿਲਿਆ ਹੈ। ਦੋਵਾਂ ਨੇ 2.25 ਮੀਟਰ ਦੀ ਛਾਲ ਮਾਰੀ ਸੀ। 

ਮੁਕਾਬਲੇ ਤੋਂ ਬਾਅਦ ਗੱਲਬਾਤ ਕਰਦਿਆਂ ਤੇਜਸਵਿਨ ਸ਼ੰਕਰ ਨੇ ਕਿਹਾ ਕਿ ਕਿ ਉਹ ਮੁਲਤਵੀ ਕੀਤੀਆਂ ਗਈਆਂ ਏਸ਼ਿਆਈ ਖੇਡਾਂ ’ਚ ਡੈਕਲਾਥਨ ’ਚ ਹਿੱਸਾ ਲੈਣਾ ਚਾਹੇਗਾ ਤੇ ਨਾਲ ਹੀ ਸਾਰੇ ਖਿਡਾਰੀਆਂ ਲਈ ਕੌਮੀ ਮੁਕਾਬਲਿਆਂ ’ਚ ਹਿੱਸਾ ਲੈਣਾ ਲਾਜ਼ਮੀ ਨਾ ਹੋਣ ’ਤੇ ਉਹ ਵੀ ਇਸ ਤੋਂ ਛੋਟ ਦੀ ਮੰਗ ਕਰੇਗਾ। ਦਿੱਲੀ ਦਾ ਇਹ 23 ਸਾਲਾ ਅਥਲੀਟ ਨੂੰ ਜੇਕਰ ਏਸ਼ਿਆਈ ਖੇਡਾਂ ’ਚ ਡੈਕਲਾਥਨ ’ਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਦਾ ਤਾਂ ਵੀ ਉਹ ਇਸ ਦਾ ਅਭਿਆਸ ਜਾਰੀ ਰੱਖੇਗਾ। ਉਸ ਨੇ ਕਿਹਾ, ‘ਇਹ ਪੱਕਾ ਹੈ। ਮੈਂ ਏਸ਼ਿਆਈ ਖੇਡਾਂ ’ਚ ਡੈਕਲਾਥਨ ’ਚ ਹਿੱਸਾ ਲੈਣਾ ਚਾਹੁੰਦਾ ਹਾਂ। ਮੈਂ ਹੁਣ ਅੱਗੇ ਇਸੇ ਦੀ ਤਿਆਰੀ ਕਰਨਾ ਚਾਹੁੰਦਾ ਹਾਂ। ਮੈਨੂੰ ਜੇਕਰ ਡੈਕਲਾਥਨ ’ਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਦਾ ਤਾਂ ਵੀ ਮੈਂ ਇਸ ਦਾ ਅਭਿਆਸ ਜਾਰੀ ਰਾਖੀ ਰੱਖਾਂਗਾ। ਗੋਡੇ ’ਚ ਦਰਦ ਕਾਰਨ ਮੈਂ ਉੱਚੀ ਛਾਲ ਉਹ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਜੋ ਮੈਂ ਚਾਹੁੰਦਾ ਹਾਂ।’ ਉਸ ਨੈ ਕਿਹਾ, ‘ਅਜਿਹੇ ਮੁਕਾਬਲਿਆਂ ’ਚ ਸਰਵੋਤਮ ਪ੍ਰਦਰਸ਼ਨ ਇੰਨਾ ਮਾਇਨੇ ਨਹੀਂ ਰੱਖਦਾ ਜਿੰਨਾ ਕਿ ਤਗ਼ਮਾ। ਹਾਲਾਤ ਕਾਫੀ ਮਾਇਨੇ ਰੱਖਦੇ ਹਨ। ਜਦੋਂ ਸਾਡਾ ਮੁਕਾਬਲਾ ਚੱਲ ਰਿਹਾ ਸੀ ਤਾਂ ਹੋਰ ਮੁਕਾਬਲੇ ਵੀ ਉਸੇ ਸਮੇਂ ਹੋਰ ਰਹੇ ਸਨ ਜਿਨ੍ਹਾਂ ਕਾਰਨ ਇਕਾਗਰਤਾ ਭੰਗ ਹੋ ਰਹੀ ਸੀ।’ ਤੇਜਸਵਿਨ ਨੇ ਸਪੱਸ਼ਟ ਕੀਤਾ ਕਿ ਜੇਕਰ ਸਾਰੇ ਖਿਡਾਰੀਆਂ ਲਈ ਕੌਮੀ ਮੁਕਾਬਲਿਆਂ ’ਚ ਹਿੱਸਾ ਲੈਣਾ ਲਾਜ਼ਮੀ ਨਹੀਂ ਹੁੰਦਾ ਤਾਂ ਉਹ ਹੁਣ ਤੋਂ ਇਸ ’ਚ ਛੋਟ ਦੇਣ ਦੀ ਮੰਗ ਕਰੇਗਾ। ਉਸ ਨੇ ਕਿਹਾ ਕਿ ਇੱਕੋ ਸਮੇਂ ਪੜ੍ਹਾਈ ਕਰਨਾ ਤੇ ਮੁਕਾਬਲਿਆਂ ’ਚ ਹਿੱਸਾ ਲੈਣਾ ਸੰਭਵ ਨਹੀਂ ਹੈ। -ਪੀਟੀਆਈ 

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਤਗ਼ਮੇ ਜੇਤੂ ਖਿਡਾਰੀਆਂ ਨੂੰ ਵਧਾਈ

ਨਵੀਂ ਦਿੱਲੀ: ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬਰਮਿੰਘਮ ’ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ’ਚ ਤਗ਼ਮੇ ਜਿੱਤ ਕੇ ਭਾਰਤ ਦਾ ਮਾਣ ਵਧਾਉਣ ਲਈ ਜੂਡੋ ਖਿਡਾਰਨ ਤੂਲਿਕਾ ਮਾਨ, ਵੇਟਲਿਫਟਰ ਗੁਰਦੀਪ ਸਿੰਘ, ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ, ਉੱਚੀ ਛਾਲ ਦੇ ਅਥਲੀਟ ਤੇਜਸਵਿਨ ਸ਼ੰਕਰ ਨੂੰ ਅੱਜ ਵਧਾਈ ਦਿੱਤੀ। ਰਾਸ਼ਟਰਪਤੀ ਨੇ ਵੱਖ ਵੱਖ ਟਵੀਟ ਕਰਕੇ ਇਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਦੇ ਉੱਚੀ ਛਾਲ ਮੁਕਾਬਲੇ ’ਚ ਦੇਸ਼ ਲਈ ਹੁਣ ਤੱਕ ਦਾ ਪਹਿਲਾ ਤਗ਼ਮਾ ਜਿੱਤ ਕੇ ਇਤਿਹਾਸ ਰਚਣ ਵਾਲੇ ਤੇਜਸਵਿਨ ਸ਼ੰਕਰ ਨੂੰ ਅੱਜ ਵਧਾਈ ਦਿੱਤੀ। ਮੋਦੀ ਨੇ ਟਵੀਟ ਕੀਤਾ, ‘ਤੇਜਸਵਿਨ ਸ਼ੰਕਰ ਨੇ ਇਤਿਹਾਸ ਰਚ ਦਿੱਤਾ ਹੈ। -ਪੀਟੀਆਈ

Source link