ਬਰਮਿੰਘਮ, 4 ਅਗਸਤ

ਭਾਰਤੀ ਜੂਡੋ ਖਿਡਾਰਨ ਤੂਲਿਕਾ ਮਾਨ ਨੂੰ ਲੰਘੀ ਰਾਤ ਮਹਿਲਾਵਾਂ ਦੇ 78 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਸਕਾਟਲੈਂਡ ਦੀ ਸਾਰਾ ਐਡਲਿੰਗਟਨ ਖ਼ਿਲਾਫ਼ ਮਿਲੀ ਹਾਰ ਨਾਲ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਬੀਤੇ ਦਿਨ ਹੀ ਦੋ ਮੁਕਾਬਲੇ ਜਿੱਤ ਕੇ ਫਾਈਨਲ ’ਚ ਥਾਂ ਬਣਉਣ ਵਾਲੀ ਤੂਲਿਕਾ ਫਾਈਨਲ ’ਚ ਜ਼ਿਆਦਾ ਸਮਾਂ ਅੱਗੇ ਚੱਲ ਰਹੀ ਸੀ ਪਰ ਐਡਲਿੰਗਟਨ ਨੇ ਇਸ ਮਗਰੋਂ ਇਪੋਨ ਦੀ ਬਦੌਲਤ ਸੋਨ ਤਗ਼ਮਾ ਜਿੱਤ ਲਿਆ। ਐਡਲਿੰਗਟਨ ਨੇ ਤੂਲਿਕਾ ਨੂੰ ਜ਼ਿਆਦਾ ਜ਼ੋਰ ਨਾਲ ਪਟਕ ਦਿੱਤਾ ਜਿਸ ਨਾਲ ਭਾਰਤੀ ਖਿਡਾਰਨ ਪਿੱਠ ਦੇ ਭਾਰ ਡਿੱਗ ਗਈ ਤੇ ਮੁਕਾਬਲਾ ਸਮੇਂ ਤੋਂ 30 ਸਕਿੰਟ ਪਹਿਲਾਂ ਖਤਮ ਹੋ ਗਿਆ। -ਪੀਟੀਆਈ

Source link