ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 4 ਅਕਤੂਬਰ

ਦੋ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਮਹਿੰਦਰਾ ਪਿੱਕਅੱਪ ਜੀਪ ‘ਚ ਆਪਣੇ ਪਿੰਡ ਤੋਂ ਸੰਗਤ ਲੈ ਕੇ ਡੇਰਾ ਬਾਬਾ ਪੂਰਨ ਦਾਸ ਪਿੰਡ ਰੋੜਗੜ੍ਹ (ਪਟਿਆਲਾ) ਗਿਆ ਸੀ ਜੋ ਸ਼ਾਮ 6 ਵਜੇ ਜਦੋਂ ਮਾਧੋਪੁਰ ਚੌਕ ਸਰਹਿੰਦ ਨਜ਼ਦੀਕ ਸਰਵਿਸ ਰੋਡ ‘ਤੇ ਪਹੁੰਚਿਆ ਤਾਂ ਤੇਜ਼ ਰਫਤਾਰ ਨਾਲ ਆ ਰਹੀ ਹਾਈਵੇਜ਼ ਕੰਪਨੀ ਦੀ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਜੀਪ ਬੇਕਾਬੂ ਹੋ ਗਈ ਤੇ ਪਿੱਛੇ ਡਾਲੇ ਕੋਲ ਬੈਠਾ ਨਰਿੰਦਰ ਸਿੰਘ ਸੜਕ ’ਤੇ ਡਿੱਗਣ ਮਗਰੋਂ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਥਾਣਾ ਸਰਹਿੰਦ ਦੀ ਪੁਲੀਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ‘ਤੇ ਹਾਈਵੇਜ਼ ਬੱਸ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪਿੰਡ ਕੋਟਲਾ ਫਾਜ਼ਲ ਵਿੱਚ ਵਾਪਰੇ ਸੜਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਥਾਣਾ ਬਡਾਲੀ ਆਲਾ ਸਿੰਘ ਦੇ ਸਬ-ਇੰਸਪੈਕਟਰ ਸੁਖਵੰਤ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਮੋਟਰਸਾਈਕਲ ’ਤੇ ਪਿੰਡ ਪੀਰਜੈਨ ਵਾਲੀ ਸਾਈਡ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਮੋਟਰਸਾਈਕਲ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਕਾਰਨ ਗੁਰਸ਼ਰਨ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਦੂਸਰਾ ਮੋਟਰਸਾਈਕਲ ਸਵਾਰ ਮੌਕੇ ‘ਤੇ ਫ਼ਰਾਰ ਹੋ ਗਿਆ।

InterServer Web Hosting and VPS

ਕੁਰਾਲੀ (ਮਿਹਰ ਸਿੰਘ): ਪਿੰਡ ਸਿੰਘਪੁਰਾ ਬਾਈਪਾਸ ਉੱਤੇ ਵਾਪਰੇ ਹਾਦਸੋ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੌਮੀ ਮਾਰਗ ’ਤੇ ਜਾ ਰਹੀ ਇੱਕ ਗੱਡੀ ਨੇ ਐਕਟਿਵਾ ਸਕੂਟਰ ਨੂੰ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਸਕੂਟਰ ਸਵਾਰ ਸੁਰਿੰਦਰ ਸਿੰਘ ਵਾਸੀ ਦੁਬਾਲੀ ਮੁਹਾਲੀ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸੇ ਦੌਰਾਨ ਦੂਜਾ ਹਾਦਸਾ ਪਿੰਡ ਬੰਨ੍ਹਮਾਜਰਾ ਨੇੜੇ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਨੇ ਅਚਾਨਕ ਬਰੇਕ ਲਗਾ ਦਿੱਤੇ ਅਤੇ ਪਿੱਛੇ ਆ ਰਿਹਾ ਮੋਟਰਸਾਈਕਲ ਕਾਰ ਵਿੱਚ ਟਕਰਾ ਗਿਆ। ਇਸ ਹਾਦਸੇ ਦੌਰਾਨ ਇੰਦਰਜੀਤ ਸਿੰਘ ਅਤੇ ਮੇਵਾ ਸਿੰਘ ਵਾਸੀ ਪੜੌਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਦਕਿ ਪੁਲੀਸ ਨੇ ਜ਼ਖ਼ਮੀ ਇੰਦਰਜੀਤ ਸਿੰਘ ਦੇ ਬਿਆਨਾਂ ’ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Source link