ਨਵੀਂ ਦਿੱਲੀ, 28 ਮਈ

ਸੀਬੀਆਈ ਨੇ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੂੰ ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਦੇ ਨਿਰਮਾਣ ਵਿਚ ਸ਼ਾਮਲ ਚੀਨੀ ਕਰਮਚਾਰੀਆਂ ਨੂੰ 263 ਵੀਜ਼ੇ ਜਾਰੀ ਕਰਨ ਲਈ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿਚ ਲਗਾਤਾਰ ਤੀਜੇ ਦਿਨ ਪੁੱਛ ਪੜਤਾਲ ਲਈ ਤਲਬ ਕੀਤਾ। ਕਾਰਤੀ ਸਵੇਰੇ ਸੀਬੀਆਈ ਹੈੱਡਕੁਆਰਟਰ ਪਹੁੰਚੇ ਅਤੇ ਉਨ੍ਹਾਂ ਤੋਂ ਪੁੱਛ ਪੜਤਾਲ ਅੱਜ ਸਾਰਾ ਦਿਨ ਜਾਰੀ ਰਹਿਣੀ ਸੰਭਾਵਨਾ ਹੈ।

Source link