ਦੁਬਈ, 12 ਅਕਤੂਬਰ

ਟੀ-20 ਵਿਸ਼ਵ ਕੱਪ ਦੇ ਮੁਕਾਬਲੇ 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਤੇ ਭਾਰਤ ਦਾ ਪਹਿਲਾ ਮੁਕਾਬਲਾ ਪਾਕਿਸਤਾਨੀ ਟੀਮ ਨਾਲ 24 ਅਕਤੂਬਰ ਨੂੰ ਹੋਵੇਗਾ। ਇਸ ਤੋਂ ਪਹਿਲਾਂ ਟੀਮ ਇੰਡੀਆ ਵੱਲੋਂ ਦੋ ਵਾਰਮ-ਅੱਪ ਮੈਚ ਇੰਗਲੈਂਡ ਤੇ ਆਸਟਰੇਲੀਆ ਦੀਆਂ ਟੀਮਾਂ ਨਾਲ ਖੇਡੇ ਜਾਣਗੇ। ਇੰਗਲੈਂਡ ਦੀ ਟੀਮ ਨਾਲ ਮੁਕਾਬਲਾ 18 ਅਕਤੂਬਰ ਨੂੰ ਦੁਬਈ ਵਿੱਚ ਹੋਵੇਗਾ ਅਤੇ ਆਸਟਰੇਲੀਆ ਨਾਲ ਮੁਕਾਬਲਾ 20 ਅਕਤੂਬਰ ਨੂੰ ਅਬੂ ਧਾਬੀ ਵਿੱਚ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਵਿਸ਼ਵ ਕੱਪ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਆਈਸੀਸੀ ਨਾਲ ਸਬੰਧਤ ਟੀਮਾਂ ਕੁੱਲ 16 ਵਾਰਮ-ਅੱਪ ਮੈਚ ਖੇਡਣਗੀਆਂ। -ਆਈਏਐੱਨਐੱਸ

InterServer Web Hosting and VPS

Source link