ਨੇਪੀਅਰ: ਮੀਂਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਸਰਾ ਅਤੇ ਆਖਰੀ ਟੀ-20 ਮੈਚ ਅੱਜ ਇੱਥੇ ਡਕਵਰਥ ਲੂਈਸ ਵਿਧੀ ਰਾਹੀਂ ਬਰਾਬਰ ਰਿਹਾ, ਜਿਸ ਨਾਲ ਹਾਰਦਿਕ ਪੰਡਿਆ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਆਪਣੇ ਨਾਮ ਕਰ ਲਈ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ ਦੀਆਂ ਚਾਰ-ਚਾਰ ਵਿਕਟਾਂ ਦੀ ਬਦੌਲਤ ਨਿਊਜ਼ੀਲੈਂਡ ਨੂੰ 19.4 ਓਵਰਾਂ ’ਚ 160 ਦੌੜਾਂ ’ਤੇ ਆਊਟ ਕਰ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਉਸ ਨੇ ਨੌਂ ਓਵਰਾਂ ਵਿੱਚ ਚਾਰ ਵਿਕਟਾਂ ’ਤੇ 75 ਦੌੜਾਂ ਬਣਾਈਆਂ ਸਨ ਕਿ ਮੀਂਹ ਕਾਰਨ ਖੇਡ ਰੋਕਣੀ ਪਈ। ਕਪਤਾਨ ਹਾਰਦਿਕ ਪੰਡਿਆ 30 ਅਤੇ ਦੀਪਕ ਹੁੱਡਾ ਨੌਂ   ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਨੌਂ ਓਵਰਾਂ ਬਾਅਦ ਡਕਵਰਥ ਲੂਈਸ  ਵਿਧੀ ਤਹਿਤ ਬਰਾਬਰੀ ਦੇ ਸਕੋਰ ’ਤੇ ਸੀ। ਜਦੋਂ ਨਿਰਧਾਰਤ ਸਮੇਂ ਤੱਕ ਮੀਂਹ ਨਾ ਹਟਿਆ ਤਾਂ ਅੰਪਾਇਰਾਂ ਨੇ ਮੈਚ ਬਰਾਬਰ ਐਲਾਨ ਦਿੱਤਾ। ਇਸ ਦੌਰਾਨ ‘ਪਲੇਅਰ ਆਫ ਦਿ ਸੀਰੀਜ਼’ ਸੂਰਿਆਕੁਮਾਰ ਯਾਦਵ ਅਤੇ ‘ਪਲੇਅਰ ਆਫ ਦਿ ਮੈਚ’ ਮੁਹੰਮਦ ਸਿਰਾਜ ਨੂੰ ਐਲਾਨਿਆ ਗਿਆ। -ਪੀਟੀਆਈ

Source link