ਅਲ ਰਯਾਨ (ਕਤਰ): ਮੱਧ ਪੂਰਬ ਵਿੱਚ ਖੇਡੇ ਜਾ ਰਹੇ ਪਹਿਲੇ ਫੁਟਬਾਲ ਵਿਸ਼ਵ ਕੱਪ ਵਿੱਚ ਅਰਬ ਟੀਮਾਂ ਅਸਰ ਛੱਡਣ ਲੱਗੀਆਂ ਹਨ। ਸਾਊਦੀ ਅਰਬ ਵੱਲੋਂ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਕੀਤੇ ਉਲਟਫੇਰ ਮਗਰੋਂ ਟਿਊਨੀਸ਼ੀਆ ਨੇ ਯੂਰੋਪੀਅਨ ਚੈਂਪੀਅਨਸ਼ਿਪ ਦੇ ਸੈਮੀ ਫਾਈਨਲਿਸਟ ਡੈਨਮਾਰਕ ਨਾਲ ਗੋਲਰਹਿਤ ਡਰਾਅ ਖੇਡਿਆ। ਸਾਬਕਾ ਡੈਨਿਸ਼ ਪ੍ਰਧਾਨ ਮੰਤਰੀ ਹੈਲੇ ਥੌਰਨਿੰਗ ਸ਼ਮਿਟ, ਜੋ ਮੁਲਕ ਦੀ ਸੌਕਰ ਫੈਡਰੇਸ਼ਨ ਦੀ ਸ਼ਾਸਕੀ ਤੇ ਵਿਕਾਸ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਸਟੇਡੀਅਮ ਵਿੱਚ ਬੈਠ ਕੇ ਮੈਚ ਵੇਖਿਆ। ਸਟੇਡੀਅਮ ਵਿੱਚ ਮੌਜੂਦ ਫਲਸਤੀਨੀ ਝੰਡੇ ਲਹਿਰਾ ਰਹੇ ਦਰਸ਼ਕਾਂ ਨੇ ਟਿਊਨੀਸ਼ੀਆ ਟੀਮ ਦੀ ਹਮਾਇਤ ਕੀਤੀ। -ਏਪੀ

ਟਿਊਨੀਸ਼ਿਆਈ ਮਹਿਲਾ ਤੇ ਉਸ ਦਾ ਪੁੱਤਰ ਦੇਸ਼ ਦੀ ਟੀਮ ਦੀ ਹੌਸਲਾ-ਅਫਜ਼ਾਈ ਕਰਦੇ ਹੋਏ। -ਫੋਟੋ: ਰਾਇਟਰਜ਼

Source link