ਜਸਬੀਰ ਸ਼ੇਤਰਾ

ਜਗਰਾਉਂ, 5 ਅਗਸਤ

ਕਸਬਾ ਹੰਬੜਾਂ ਨੇੜਲੇ ਪਿੰਡ ਭੱਟੀਆਂ ਢਾਹਾਂ ਦੇ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਅੱਜ ਕਰੰਟ ਲੱਗਣ ਨਾਮ ਦੋ ਸੇਵਾਦਾਰਾਂ ਦੀ ਮੌਤ ਹੋ ਗਈ। ਸਵੇਰ ਸਮੇਂ ਸੇਵਾ ਚੱਲ ਰਹੀ ਸੀ, ਜਦੋਂ ਕਰੰਟ ਲੱਗਣ ਕਾਰਨ ਰਤਨ ਸਿੰਘ ਅਤੇ ਮਹਿੰਦਰ ਸਿੰਘ ਦੀ ਮੌਤ ਹੋ ਗਈ। ਉਹ ਕਈ ਫੁੱਟ ਉੱਚੀ ਪੌੜੀ ਲਿਜਾ ਰਹੇ ਸਨ, ਜਿਹੜੀ ਆਸ਼ਰਮ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਖਹਿ ਗਈ ਅਤੇ ਦੋਵੇਂ ਸੇਵਾਦਾਰਾਂ ਨੂੰ ਬਿਜਲੀ ਦੇ ਝਟਕੇ ਲੱਗੇ, ਜਿਹੜੇ ਜਾਨਲੇਵਾ ਸਾਬਤ ਹੋਏ।

Source link