ਜਤਿੰਦਰ ਸਿੰਘ ਬਾਵਾ

ਗੋਇੰਦਵਾਲ ਸਾਹਿਬ, 25 ਜਨਵਰੀ

ਹਲਕਾ ਖਡੂਰ ਸਾਹਿਬ ਦੇ ਅਧੀਨ ਕਸਬਾ ਫਤਿਆਬਾਦ ਤੋਂ ਪਿੰਡ ਖੇਲੇ ਨੂੰ ਜਾਂਦੇ ਰਸਤੇ ’ਤੇ ਸੇਂਟ ਫਰਾਂਸਿਸ ਸਕੂਲ ਕੋਲ ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਮੌਕੇ ’ਤੇ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਰਣਜੀਤ ਸਿੰਘ (40) ਅਤੇ ਇਸ ਦੇ ਪੁੱਤ ਜੋਬਣ ਸਿੰਘ (13) ਵਜੋ ਹੋਈ ਹੈ, ਜੋ ਫਤਿਆਬਾਦ ਦੀ ਸਬਜ਼ੀ ਮੰਡੀ ਵਿੱਚ ਆਪਣੀ ਮਟਰਾਂ ਦੀ ਫਸਲ ਵੇਚ ਕੇ ਟਰੈਕਟਰ ਟਰਾਲੀ ਰਾਹੀਂ ਆਪਣੇ ਪਿੰਡ ਭੋਈਆ ਜਾ ਰਹੇ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਟਰੈਕਟਰ-ਟਰਾਲੀ ਤੋਂ ਸੰਤੁਲਨ ਵਿਗੜਨ ਕਾਰਨ ਹਾਦਸਾ ਹੋਇਆ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਹਨ।

Source link