ਬਲਜੀਤ ਸਿੰਘ

ਸਰਦੂਲਗੜ੍ਹ, 22 ਸਤੰਬਰ

InterServer Web Hosting and VPS

ਇਲਾਕੇ ਵਿੱਚ ਨਰਮੇ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋ ਰਹੀ ਹੈ। ਮਹੀਨਾਂ ਪਹਿਲਾਂ ਜਿਹੜਾ ਕਿਸਾਨ ਨਰਮੇ ਦੀ ਫਸਲ ਵੇਖਕੇ ਖੁਸ਼ੀ ਮਨਾ ਰਿਹਾ ਸੀ, ਅੱਜ ਉਸ ਕਿਸਾਨ ਨੂੰ ਨਰਮੇ ਦੀ ਫਸਲ ’ਤੇ ਕੀਤਾ ਖਰਚ ਵੀ ਮੁੜਦਾ ਨਜ਼ਰ ਨਹੀਂ ਆ ਰਿਹਾ। ਹਲਕੇ ਦੇ ਪਿੰਡ ਭੰਮੇ ਖੁਰਦ ਦੇ ਕਿਸਾਨ ਗੁਰਚਰਨ ਸਿੰਘ ਨੇ ਸੁੰਡੀ ਨਾਲ ਬਰਬਾਦ ਹੋਈ ਨਰਮੇ ਦੀ ਦੋ ਏਕੜ ਫਸਲ ਤਵੀਆਂ ਨਾਲ ਵਾਹ ਦਿੱਤੀ ਅਤੇ ਇਸ ਪਿੰਡ ਦੇ ਹੀ ਕਿਸਾਨ ਹਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਨੂੰ ਪੁੱਟਣਾ ਹੀ ਠੀਕ ਸਮਝਿਆ ਤਾਂ ਕਿ ਕੋਈ ਹੋਰ ਫਸਲ ਬੀਜੀ ਜਾ ਸਕੇ। ਇਸ ਸਬੰਧੀ ਬਲਾਕ ਖੇਤੀਬਾੜੀ ਅਫਸਰ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਇਹ ਗੁਲਾਬੀ ਸੁੰਡੀ ਫੁੱਲ ਦੇ ਵਿੱਚ ਹੀ ਬਣਦੀ ਹੈ ਅਤੇ ਟੀਂਡੇ ਬਣਨ ਦੇ ਨਾਲ ਨਾਲ ਟੀਂਡੇ ਦੇ ਅੰਦਰ ਚਲੀ ਜਾਂਦੀ ਹੈ ਅਤੇ ਉਹ ਟੀਂਡੇ ਨੂੰ ਨੁਕਸਾਨ ਕਰਦੀ ਹੈ।

Source link