ਜੋਗਿੰਦਰ ਸਿੰਘ ਓਬਰਾਏ

ਖੰਨਾ, 13 ਅਕਤੂਬਰ

InterServer Web Hosting and VPS

ਇਥੋਂ ਨੌਜਵਾਨ ਅਤੁਲ ਅਗਰਵਾਲ ਦੀ ਡੇਂਗੂ ਕਾਰਨ ਮੌਤ ਹੋ ਗਈ। ਉਧਰ ਪਰਿਵਾਰ ਦੇ ਇਸ ਦਾਅਵੇ ਦੀ ਸਿਹਤ ਵਿਭਾਗ ਪੁਸ਼ਟੀ ਨਹੀਂ ਕਰ ਰਿਹਾ। ਅਤੁਲ ਦੇ ਪਿਤਾ ਅਨਿਲ ਅਗਰਵਾਲ ਸ਼ਹਿਰ ਦੇ ਮਸ਼ਹੂਰ ਸੀਏ ਹਨ ਅਤੇ ਉਸ ਦਾ ਭਰਾ ਸਿਵਲ ਹਸਪਤਾਲ ਵਿਚ ਡਾਕਟਰ ਹੈ। ਅਤੁਲ ਨੂੰ ਪਹਿਲਾ ਕੋਵਿਡ ਹੋਇਆ ਸੀ। ਕੁਝ ਦਿਨ ਪਹਿਲਾਂ ਉਸ ਦੀ ਸਿਹਤ ਖ਼ਰਾਬ ਹੋਣ ਕਾਰਨ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਪਲੇਟਲੈੱਟਸ ਘੱਟ ਹੋਣ ਕਾਰਨ ਮੌਤ ਹੋ ਗਈ। ਕੁਝ ਦਿਨ ਪਹਿਲਾਂ ਇਥੋਂ ਦੇ ਗੁਰੂ ਅੰਗਦ ਦੇਵ ਨਗਰ ਵਿੱਚ ਔਰਤ ਦੀ ਵੀ ਮੌਤ ਹੋਈ ਸੀ, ਜਿਸ ਵਿਚ ਡੇਂਗੂ ਦੇ ਲੱਛਣ ਦੱਸੇ ਜਾ ਰਹੇ ਹਨ। ਇਸ ਮਾਮਲੇ ਦੀ ਵਿਭਾਗ ਅਜੇ ਪੁਸ਼ਟੀ ਨਹੀਂ ਕਰ ਰਿਹਾ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸਤਪਾਲ ਨੇ ਕਿਹਾ ਕਿ ਅਤੁਲ ਦੇ ਮਾਮਲੇ ਵਿਚ ਡੇਂਗੂ ਦੀ ਪੁਸ਼ਟੀ ਨਹੀਂ ਹੈ।

Source link