ਨਵੀਂ ਦਿੱਲੀ, 9 ਫਰਵਰੀ

Ad - Web Hosting from SiteGround - Crafted for easy site management. Click to learn more.

ਤ੍ਰਿਣਮੂਲ ਕਾਂਗਰਸ ਦੇ ਆਗੂ ਸਾਕੇਤ ਗੋਖਲੇ ਨੇ ਅੱਜ ਕਿਹਾ ਕਿ ਕੇਂਦਰ ਸਰਕਾਰੀ ਕੰਮ-ਕਾਜ ਵਿੱਚ ਅੰਗਰੇਜ਼ੀ ਅਤੇ ਹੋਰ ਖੇਤਰੀ ਭਾਸ਼ਾਵਾਂ ’ਤੇ ਹਿੰਦੀ ਥੋਪ ਰਿਹਾ ਹੈ ਅਤੇ ਇਹ ਸੰਘੀ ਢਾਂਚੇ ਖ਼ਿਲਾਫ਼ ਹੈ। ਰਾਜ ਸਭਾ ਵਿੱਚ ਸਿਫ਼ਰਕਾਲ ਦੌਰਾਨ ਇਹ ਮੁੱਦਾ ਚੁੱਕਦਿਆਂ ਗੋਖਲੇ ਨੇ ਮੰਗ ਕੀਤੀ ਕਿ ਸਰਕਾਰੀ ਕੰਮ-ਕਾਜ ਲਈ ਅੰਗਰੇਜ਼ੀ ਦੀ ਵਰਤੋਂ ਹੋਣੀ ਚਾਹੀਦੀ ਹੈ। ਟੀਐੱਮਸੀ ਦੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਮੇਘਾਲਿਆ ਵਿਧਾਨ ਸਭਾ ਦੇ ਮੌਜੂਦਾ ਬਜਟ ਸੈਸ਼ਨ ਦੇ ਸ਼ੁਰੂ ਵਿੱਚ ਐਲਾਨ ਕੀਤਾ ਗਿਆ ਸੀ ਕਿ ਰਾਜਪਾਲ ਸਦਨ ਵਿੱਚ ਆਪਣਾ ਭਾਸ਼ਣ ਹਿੰਦੀ ਵਿੱਚ ਦੇਣਗੇ। ਉਨ੍ਹਾਂ ਕਿਹਾ ਕਿ ਮੇਘਾਲਿਆ ਵਿੱਚ ਭਾਜਪਾ ਆਗੂਆਂ ਨੇ ਇਹ ਕਹਿੰਦਿਆਂ ਇਸ ਐਲਾਨ ਦਾ ਸਮਰਥਨ ਕੀਤਾ ਕਿ ਹਿੰਦੀ ਕੌਮੀ ਭਾਸ਼ਾ ਹੈ। ਗੋਖਲੇ ਨੇ ਕਿਹਾ ਕਿ ਮੇਘਾਲਿਆ ਸੂਬੇ ਦੀ ਅਧਿਕਾਰਿਤ ਭਾਸ਼ਾ ਅੰਗਰੇਜ਼ੀ ਹੈ। ਉਨ੍ਹਾਂ ਦੋਸ਼ ਲਾਇਆ, ‘‘ਮੇਘਾਲਿਆ ਦੇ ਰਾਜਪਾਲ ਵੱਲੋਂ ਸੂਬੇ ਦੀ ਅਧਿਕਾਰਿਤ ਭਾਸ਼ਾ ਅੰਗਰੇਜ਼ੀ ਦੀ ਥਾਂ ਹਿੰਦੀ ਵਿੱਚ ਵਿਧਾਨ ਸਭਾ ਨੂੰ ਸੰਬੋਧਨ ਕਰਨ ਦੀ ਚੋਣ ਕੁੱਝ ਹੋਰ ਨਹੀਂ ਸਗੋਂ ਹਿੰਦੀ ਨੂੰ ਸ਼ਰੇਆਮ ਥੋਪਣਾ ਹੈ ਅਤੇ ਮੇਘਾਲਿਆ ਦੇ ਭਾਸ਼ਾਈ ਮਾਣ ਨੂੰ ਘਟਾਉਣ ਦਾ ਯਤਨ ਹੈ।’’ -ਪੀਟੀਆਈ

Source link