ਕੇ.ਕੇ ਬਾਂਸਲ

ਰਤੀਆ, 24 ਜਨਵਰੀ

ਪਿੰਡ ਮਹਿਮੜਾ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼ਹੀਦ ਗੁਰਤੇਜ ਸਿੰਘ ਸਪੋਰਟਸ ਕਮੇਟੀ ਦੀ ਅਗਵਾਈ ਹੇਠ 5 ਰੋਜ਼ਾ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ 50 ਤੋਂ ਜ਼ਿਆਦਾ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਫਾਈਨਲ ਮੈਚ ਅਜੈ ਕੁਮਾਰ ਦੀ ਅਗਵਾਈ ਵਿੱਚ ਪਿੰਡ ਢਾਣੀ ਚਾਣਚੱਕ ਅਤੇ ਕਪਿਲ ਕੁਮਾਰ ਦੀ ਰਤੀਆ ਇਲੈਵਨ ਦੇ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਢਾਣੀ ਚਾਨਚੱਕ ਨੇ ਜਿੱਤ ਦਰਜ ਕਰਦੇ ਹੋਏ ਜੇਤੂ ਕੱਪ ਆਪਣੇ ਨਾਮ ਕੀਤਾ। ਸਮਾਪਤੀ ਮੌਕੇ ਬਲਾਕ ਕਮੇਟੀ ਚੇਅਰਮੈਨ ਕੇਵਲ ਮਹਿਤਾ ਅਤੇ ਵਕੀਲ ਨਥਵਾਨ ਪ੍ਰਤੀਨਿਧੀ ਦੇ ਰੂਪ ਵਿਚ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਪਹੁੰਚੇ। ਪ੍ਰਧਾਨਗੀ ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਨੇ ਕੀਤੀ। ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸਮਾਜ ਸੇਵੀ ਸੁਰਿੰਦਰ, ਨੌਜਵਾਨ ਆਗੂ ਕੁਲਦੀਪ ਸਿੰਘ, ਜ਼ਿੰਦਗੀ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ, ਪ੍ਰੋ. ਅਮਨ ਸਿੰਘ ਨੇ ਸ਼ਾਮਲ ਹੋ ਕੇ ਖਿਡਾਰੀਆਂ ਅਤੇ ਨੌਜਵਾਨਾਂ ਦਾ ਉਤਸ਼ਾਹ ਵਧਾਇਆ। ਪ੍ਰਬੰਧਕ ਕਮੇਟੀ ਵਲੋਂ ਸਰਪੰਚ ਦੇਵੀ ਲਾਲ ਨੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਚੈਂਪੀਅਨਸ਼ਿਪ ਵਿਚ ਜੇਤੂ ਅਤੇ ਉਪ ਜੇਤੂ ਰਹੀਆਂ ਟੀਮਾਂ ਦੇ ਨਾਲ ਨਾਲ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਨਥਵਾਨ, ਸਮਾਜ ਸੇਵੀ ਸੁਰਿੰਦਰ ਬੁੱਕ ਅਤੇ ਸਮਾਜਿਕ ਵਰਕਰ ਹਰਦੀਪ ਸਿੰਘ ਨੇ ਨਸ਼ੇ ਦੇ ਫੈਲਾ ਨੂੰ ਰੋਕਣ ਲਈ ਖੇਡਾਂ ਕਰਵਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਕਮੇਟੀ ਮੈਂਬਰਾਂ ਵਿਚ ਸੁਰਿੰਦਰ ਸਿੰਘ ਸ਼ੈਂਕੀ, ਸੰਦੀਪ ਸਿੰਘ ਦੀਪੂ, ਸਾਬਕਾ ਸਰਪੰਚ ਵਿਚੇ ਸਹਿਨਾਲ, ਹੰਸ ਰਾਜ ਈਕਵਾਨ, ਜਸਵੀਰ ਸਿੰਘ, ਪੰਚ ਨਰੋਤਮ ਸਿੰਘ, ਅਮਨਦੀਪ ਸਿੰਘ, ਸੋਨੂੰ ਸਿੰਘ, ਮਿੱਠੂ ਸਿੰਘ ਈਕਵਾਨ, ਹੇਤ ਰਾਮ, ਅਮਰਜੀਤ ਸਿੰਘ, ਸੁਖਜੀਤ ਸਿੰਘ, ਸਿਮਰਜੀਤ ਸਿੰਘ, ਅਮਰ ਚੰਦ, ਜਤਿੰਦਰ ਤੇ ਅਮਰਜੀਤ ਮਾਲਵਾਨ ਆਦਿ ਹਾਜ਼ਰ ਸਨ।

Source link