ਬੇਲਾਰੀ (ਕਰਨਾਟਕ), 21 ਸਤੰਬਰ

ਇਥੇ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ (ਪੁਰਸ਼) ਵਿੱਚ ਰੋਹਿਤ ਮੌਰ ਨੇ ਸਾਬਕਾ ਚੈਂਪੀਅਨ ਮੁਹੰਮਦ ਹੁਸਾਮੂਦੀਨ ਨੂੰ ਹਾਰ ਕੇ ਵੱਡਾ ਉਲਟਫੇਰ ਕੀਤਾ ਪਰ ਤਜ਼ਰਬੇਕਾਰ ਸ਼ਿਵ ਥਾਪਾ ਅਤੇ ਸੰਜੀਤ ਨੇ ਉਮੀਦਾਂ ’ਤੇ ਖਰੇ ਉਤਰਦੇ ਹੋਏ ਮੰਗਲਵਾਰ ਨੂੰ ਆਪਣੇ-ਆਪਣੇ ਵਜ਼ਨ ਵਰਗ ਵਿੱਚ ਸੋਨ ਤਗਮੇ ਜਿੱਤੇ। ਵੇਰਵਿਆਂ ਅਨੁਸਾਰ ਦੀਪਕ ਕੁਮਾਰ (51 ਕਿਲੋ ਭਾਰ ਵਰਗ), ਆਕਾਸ਼ (54 ਕਿਲੋ ਭਾਰ ਵਰਗ), ਆਕਾਸ਼ (67 ਕਿਲੋ ਭਾਰ ਵਰਗ), ਸੁਮਿਤ (75 ਭਾਰ ਵਰਗ), ਸਚਿਨ ਕੁਮਾਰ (80 ਕਿਲੋ ਭਾਰ ਵਰਗ), ਲਕਸ਼ੈ (86 ਕਿਲੋ ਭਾਰ ਵਰਗ) ਤੇ ਨਰਿੰਦਰ (92 ਕਿਲੋ ਭਾਰ ਵਰਗ ਤੋਂ ਵੱਧ) ਨੇ ਆਪਣੇ ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਸੋਨ ਤਗਮੇ ਜਿੱਤੇ। ਇਹ ਸਾਰੇ ਭਾਰਤੀ ਸੈਨਾ ਦੇ ਮੁੱਕੇਬਾਜ਼ ਹਨ। ਇਸ ਕੌਮੀ ਚੈਪੀਅਨਸ਼ਿਪ ਦੇ ਸਾਰੇ ਸੋਨ ਤਗਮਾ ਜੇਤੂ ਸਰਬੀਆ ਦੇ ਬੈਲਗ੍ਰਾਦ ਵਿੱਚ 24 ਅਕਤੂਬਰ ਤੋਂ 6 ਨਵੰਬਰ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ। ਸ਼ਿਵ ਤੋਂ ਇਲਾਵਾ ਬਾਕੀ ਸਾਰੇ ਮੁੱਕੇਬਾਜ਼ ਇਸ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਹਿੱਸਾ ਲੈਣਗੇ। -ਪੀਟੀਆਈ

InterServer Web Hosting and VPS

Source link