ਚੰਡੀਗੜ੍ਹ, 5 ਫਰਵਰੀ

ਸਾਲ 2015 ਵਿੱਚ ਵਾਪਰੀ ਕੋਟਕਪੂਰਾ ਪੁਲੀਸ ਫਾਇਰਿੰਗ ਬਾਰੇ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਐਤਵਾਰ ਨੂੰ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਘਟਨਾ ਬਾਰੇ ਕੋਈ ਵਾਧੂ ਜਾਣਕਾਰੀ ਹੈ ਤਾਂ ਉਸ ਨੂੰ ਸਿਟ ਨਾਲ ਸਾਂਝਾ ਕੀਤਾ ਜਾਵੇ। ਸਿਟ ਦੀ ਅਗਵਾਈ ਕਰਨ ਵਾਲੇ ਐਡੀਸ਼ਨਲ ਡੀਜੀਪੀ ਐੱਲ .ਕੇ. ਯਾਦਵ ਨੇ ਕਿਹਾ ਕਿ ਜਿਸ ਵਿਅਕਤੀ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਚੰਡੀਗੜ੍ਹ ਦਫਤਰ ਵਿੱਚ 10 ਫਰਵਰੀ ਜਾਂ 14 ਫਰਵਰੀ ਨੂੰ ਮਿਲ ਸਕਦਾ ਹੈ। ਇਕ ਅਧਿਕਾਰਤ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਵੱਟਸਐਪ ਨੰਬਰ 9875983237 ਜਾਂ ਈਮੇਲ newsit2021kotkapuracase@gmail.com. ’ਤੇ ਵੀ ਦਿੱਤੀ ਜਾ ਸਕਦੀ ਹੈ। -ਪੀਟੀਆਈ

Source link