ਬਰਮਿੰਘਮ, 5 ਅਗਸਤ

ਭਾਰਤੀ ਪਹਿਲਵਾਨਾਂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਨੇ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ’ਚ ਭਾਰਤ ਦੀ ਝੋਲੀ ਦੋ ਸੋਨ ਤਗ਼ਮੇ ਪਾਏ। ਉਨ੍ਹਾਂ ਤੋਂ ਪਹਿਲਾਂ ਅੰਸ਼ੂ ਮਲਿਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ।

ਅੰਸ਼ੂ ਮਲਿਕ।

ਬਜਰੰਗ ਪੂਨੀਆ ਨੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕੈਨੇਡਾ ਦੇ ਪਹਿਲਵਾਨ ਲਾਚਲੈਨ ਮੈੱਕਗਿਲ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਅੰਸ਼ੂ ਮਲਿਕ ਨੇ 57 ਕਿਲੋ ਫਰੀ ਸਟਾਈਲ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਕੁਸ਼ਤੀ ਵਿੱਚ ਖਾਤਾ ਖੋਲ੍ਹਿਆ। ਸਾਕਸ਼ੀ ਮਲਿਕ ਨੇ 62 ਕਿਲੋ ਫਰੀਸਟਾਈਲ ਦੇ ਫਾਈਨਲ ਵਿੱਚ ਕੈਨੇਡਾ ਦੀ ਪਹਿਲਵਾਨ ਗੋਡਿਨੇਜ ਗੌਂਜਾਲੇਜ ਨੂੰ ਸ਼ਿਕਸਤ ਦਿੱਤੀ। –ਪੀਟੀਆਈ

ਬਜਰੰਗ ਪੂਨੀਆ।

Source link