ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 21 ਅਪਰੈਲ

ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਅੱਜ ਦੋ ਸਾਬਕਾ ਵਿਧਾਇਕਾਂ ਨਵਤੇਜ ਚੀਮਾ ਅਤੇ ਅਸ਼ਵਨੀ ਸੇਖੜੀ ਦੇ ਨਾਲ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਸ੍ਰੀ ਸਿੱਧੂ ਨੇ ਟਵੀਟ ਕੀਤਾ, ‘ਪੰਜਾਬ ਦੇ ਭਖਦੇ ਮਸਲਿਆਂ ’ਤੇ ਮਾਨਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੈਮੋਰੰਡਮ। ਰਾਜਪਾਲ ਨੇ ਸਾਨੂੰ ਧਿਆਨ ਨਾਲ ਸੁਣਿਆ। ਮੰਗ ਪੱਤਰ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ, ਪੰਜਾਬ ਪੁਲੀਸ ਦਾ ਸਿਆਸੀਕਰਨ, ਵੱਧ ਰਹੇ ਬਿਜਲੀ ਸੰਕਟ ਅਤੇ ਕਣਕ ਉਤਪਾਦਕਾਂ ਲਈ 500 ਰੁਪਏ ਪ੍ਰਤੀ ਕੁਇੰਟਲ ਬੋਨਸ ਸ਼ਾਮਲ ਹਨ।

Source link