ਇੰਡੀਅਨ ਵੇਲਜ਼: ਵਿਸ਼ਵ ਦੇ ਸਾਬਕਾ ਅੱਵਲ ਨੰਬਰ ਖਿਡਾਰੀ ਐਂਡੀ ਮੱਰੇ ਨੇ ਤਿੰਨ ਸੈੱਟ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਬੀਐੱਨਪੀ ਪਾਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਥਾਂ ਬਣਾ ਲਈ। ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਮੱਰੇ ਨੇ 18 ਸਾਲ ਦੇ ਕਾਰਲੋਸ ਅਲਕਾਰੇਜ਼ ਨੂੰ 5-7, 6-3, 6-2 ਨਾਲ ਹਰਾਇਆ। ਸਕਾਟਲੈਂਡ ਦੇ ਇਸ ਖਿਡਾਰੀ ਨੂੰ ਟੂਰਨਾਮੈਂਟ ਵਿੱਚ ਵਾਈਲਡ ਕਾਰਡ ਰਾਹੀਂ ਦਾਖ਼ਲਾ ਮਿਲਿਆ ਸੀ। ਅਲੈਗਜ਼ੈਂਡਰਾ ਸਾਸਨੋਵਿਚ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ 11ਵਾਂ ਦਰਜਾ ਪ੍ਰਾਪਤ ਅਤੇ 2015 ਦੀ ਚੈਂਪੀਅਨ ਸਿਮੋਨਾ ਹਾਲੇਪ ਨੂੰ ਸਿੱਧੇ ਸੈੱਟਾਂ ਵਿੱਚ 7-5, 6-4 ਨਾਲ ਸ਼ਿਕਸਤ ਦਿੱਤੀ। -ਏਪੀ

InterServer Web Hosting and VPS

Source link