ਪੱਤਰ ਪ੍ਰੇਰਕ

ਬਠਿੰਡਾ, 29 ਜਨਵਰੀ

ਇੱਥੋਂ ਦੇ ਰਿੰਗ ਰੋਡ ਨੇੜੇ ਲਾਲ ਸਿੰਘ ਬਸਤੀ ਵਿੱਚ ਅੱਜ ਦੇਰ ਸ਼ਾਮ ਉਸਾਰੀ ਅਧੀਨ ਮੰਦਰ ਦੇ ਹਾਲ ਦੀ ਛੱਤ ਡਿੱਗਣ ਕਾਰਨ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਪਛਾਣ ਮੰਦਰ ਦਾ ਪੁਜਾਰੀ ਰਾਜੇਸ਼ ਕੁਮਾਰ (36) ਪੁੱਤਰ ਰਾਮ ਜੀ ਪੰਡਤ, ਪਾਰਸ (14) ਪੁੱਤਰ ਰਵੀ, ਮਾਨ ਸਿੰਘ (40) ਪੁੱਤਰ ਬਦਾਮ ਸਿੰਘ, ਰੇਖਾ ਰਾਣੀ (35), ਰਵਿੰਦਰ (40) ਪੁੱਤਰ ਬਲਵਿੰਦਰ ਸਿੰਘ ਬਸਤੀ ਲਾਲ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਿੰਗ ਰੋਡ ’ਤੇ ਬਾਲਾ ਜੀ ਮੰਦਰ ਵਿੱਚ ਦੇਰ ਸ਼ਾਮ ਹਵਨ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਅਚਾਨਕ ਹਾਲ ਦੀ ਛੱਤ ਡਿੱਗ ਗਈ। ਹਾਲ ਦੀ ਛੱਤ ਡਿੱਗਣ ਕਾਰਨ ਜ਼ਖਮੀ ਹੋਏ ਪੰਜ ਮਜ਼ਦੂਰਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਬਠਿੰਡਾ ਦਾਖ਼ਲ ਕਰਵਾਇਆ ਗਿਆ।

Source link