ਮੈਕੇਅ: ਭਾਰਤ ਮਹਿਲਾ ਕ੍ਰਿਕਟ ਟੀਮ ਨੂੰ ਅੱਜ ਇਕ ਦਿਨਾ ਮੈਚ ਵਿਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਇਸ ਜਿੱਤ ਨਾਲ ਤਿੰਨ ਮੈਚਾਂ ਦੀ ਲੜੀ ਵਿਚ ਲੀਡ ਹਾਸਲ ਕਰ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ਨਾਲ 225 ਦੌੜਾਂ ਬਣਾਈਆਂ। ਆਸਟਰੇਲੀਆ ਨੇ ਇਹ ਟੀਚਾ 41 ਓਵਰਾਂ ਵਿਚ ਹੀ ਪੂਰਾ ਕਰ ਲਿਆ। ਆਸਟਰੇਲੀਆ ਨੇ ਇਕ ਵਿਕਟ ਦੇ ਨੁਕਸਾਨ ਨਾਲ 227 ਦੌੜਾਂ ਬਣਾਈਆਂ ਤੇ ਲਗਾਤਾਰ 25ਵੀਂ ਜਿੱਤ ਦਰਜ ਕੀਤੀ। ਆਸਟਰੇਲੀਆ ਦੀ ਮਹਿਲਾ ਟੀਮ ਨੇ ਮਾਰਚ 2018 ਤੋਂ ਬਾਅਦ ਕੋਈ ਮੈਚ ਨਹੀਂ ਹਾਰਿਆ। ਆਸਟਰੇਲੀਆ ਦੀ ਜਿੱਤ ਵਿਚ ਤੇਜ਼ ਗੇਂਦਬਾਜ਼ ਡਾਰਸੀ ਬਰਾਊਨ ਤੇ ਸਲਾਮੀ ਬੱਲੇਬਾਜ਼ ਐਲਿਸਾ ਹੀਲੀ ਦਾ ਯੋਗਦਾਨ ਰਿਹਾ। ਡਾਰਸੀ ਨੇ 33 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਐਲਿਸਾ ਨੇ 77 ਗੇਂਦਾਂ ਵਿਚ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਰਸ਼ੇਲ ਹੇਨਜ਼ ਨੇ 100 ਗੇਂਦਾਂ ਵਿਚ ਨਾਬਾਦ 93 ਦੌੜਾਂ ਬਣਾਈਆਂ।  ਭਾਰਤ ਵਲੋਂ ਮਿਥਾਲੀ ਰਾਜ ਹੀ 107 ਗੇਂਦਾਂ ਵਿਚ 61 ਦੌੜਾਂ ਬਣਾ ਸਕੀ ਜਦਕਿ ਹੋਰ ਭਾਰਤੀ ਖਿਡਾਰਨਾਂ ਲੰਬੀ ਪਾਰੀ ਨਹੀਂ ਖੇਡ ਸਕੀਆਂ। -ਪੀਟੀਆਈ  

InterServer Web Hosting and VPS

Source link