ਮੈਲਬਰਨ: ਭਾਰਤ ਦੀ ਉੱਘੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਸਟਰੇਲੀਅਨ ਓਪਨ ਦੇ ਮਹਿਲਾ ਡਬਲਜ਼ ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਅਨ ਓਪਨ ਦੇ ਦੂਜੇ ਗੇੜ ’ਚ ਸਾਨੀਆ ਅਤੇ ਅੰਨਾ ਡੈਨੀਲਿਨਾ ਦੀ ਜੋੜੀ ਨੂੰ ਐਲੀਸਨ ਵਾਨ ਅਤੇ ਅਨੇਹੇਲਿਨਾ ਕੈਲਨਿਨਾ ਨੇ ਦੋ ਘੰਟੇ ਤੋਂ ਵਧ ਸਮੇਂ ਤੱਕ ਚੱਲੇ ਮੈਚ ’ਚ ਤਿੰਨ ਸੈੱਟਾਂ 4-6, 6-4 ਅਤੇ 2-6 ਨਾਲ ਹਰਾਇਆ। ਉਂਜ ਮਿਕਸਡ ਡਬਲਜ਼ ’ਚ ਸਾਨੀਆ ਅਤੇ ਰੋਹਨ ਬੋਪੰਨਾ ਦੀ ਚੁਣੌਤੀ ਅਜੇ ਟੂਰਨਾਮੈਂਟ ’ਚ ਕਾਇਮ ਹੈ। ਦੋਹਾਂ ਨੇ ਪਹਿਲੇ ਰਾਊਂਡ ’ਚ ਆਸਟਰੇਲਿਆਈ ਜੋੜੀ ਜੇਮੀ ਫੋਰਲਿਸ ਅਤੇ ਲੂਕ ਸੈਵਿਲੇ ਨੂੰ 7-5, 6-3 ਨਾਲ ਹਰਾਇਆ। ਸਾਨੀਆ ਮਿਰਜ਼ਾ ਨੇ ਐਲਾਨ ਕੀਤਾ ਹੈ ਕਿ ਆਸਟਰੇਲੀਅਨ ਓਪਨ ਉਸ ਦਾ ਆਖਰੀ ਗਰੈਂਡ ਸਲੈਮ ਹੋਵੇਗਾ ਤੇ ਉਹ ਡਬਲਿਊਟੀਏ 1000 ਦੁਬਈ ਟੈਨਿਸ ਚੈਂਪੀਅਨਸ਼ਿਪ ਮਗਰੋਂ ਰਿਟਾਇਰ ਹੋ ਜਾਵੇਗੀ। ਐੱਨ ਸ੍ਰੀਰਾਮ ਬਾਲਾਜੀ ਤੇ ਜੀਵਨ ਨੇਦੂਚੇਜ਼ਿਆਨ ਦੀ ਭਾਰਤੀ ਪੁਰਸ਼ਾਂ ਦੀ ਜੋੜੀ ਨੂੰ ਫਰਾਂਸੀਸੀ ਜੋੜੀ ਜੇਰੇਮੀ ਚਾਰਡੀ ਅਤੇ ਫੈਰਾਈਸ ਮਾਰਟਿਨ ਨੇ ਦੂਜੇ ਗੇੜ ’ਚ 4-6, 4.6 ਨਾਲ ਹਰਾ ਦਿੱਤਾ। -ਪੀਟੀਆਈ

Source link