ਮੈਲਬਰਨ: ਜੇਲੇਨਾ ਓਸਤਾਪੇਂਕੋ ਅਤੇ ਡੇਵਿਡ ਵੇਗਾ ਹਰਨਾਂਡੇਜ਼ ਤੋਂ ਵਾਕਓਵਰ ਮਿਲਣ ਮਗਰੋਂ ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਦੀ ਜੋੜੀ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਮਿਕਸਡ ਡਬਲਜ਼ ਵਰਗ ਵਿੱਚ ਹਾਲੇ ਤੱਕ ਇੱਕ ਵੀ ਸੈੱਟ ਨਹੀਂ ਹਾਰਿਆ। ਹੁਣ ਭਾਰਤੀ ਜੋੜੀ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਡਿਜ਼ਾਇਰ ਕੇ ਤੇ ਨੀਲ ਸਕੁਪਸਕੀ ਅਤੇ ਟੇਲਰ ਟਾਊਨਸੇਂਡ ਅਤੇ ਜੈਮੀ ਮੱਰੇ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਬੋਪੰਨਾ ਅਤੇ ਮੈਥਿਊ ਏਬਡੇਨ ਦੀ ਜੋੜੀ ਪੁਰਸ਼ ਡਬਲਜ਼ ਵਿੱਚ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਈ ਸੀ। ਇਸੇ ਤਰ੍ਹਾਂ ਸਾਨੀਆ ਅਤੇ ਕਜ਼ਾਖਸਤਾਨ ਦੀ ਐਨਾ ਡੇਨੀਲਿਨਾ ਦੀ ਜੋੜੀ ਮਹਿਲਾ ਡਬਲਜ਼ ਦੇ ਦੂਜੇ ਗੇੜ ’ਚੋਂ ਹੀ ਬਾਹਰ ਹੋ ਚੁੱਕੀ ਹੈ। -ਪੀਟੀਆਈ

Source link