ਪੱਤਰ ਪ੍ਰੇਰਕ
ਨੂਰਪੁਰ ਬੇਦੀ, 13 ਜਨਵਰੀ

ਸਰਕਾਰੀ ਕਾਲਜ ਮੁੰਨੇ ਦੀ ਵਿਦਿਆਰਥਣ ਸੁਰਜੀਤ ਕੌਰ ਦੀ ਐਮ.ਐਸ. ਸੀ.ਆਈ.ਟੀ. ਦੀ ਡਿਗਰੀ ਆਖਿਰਕਾਰ ਜਾਰੀ ਹੋ ਗਈ ਹੈ ਜਦਕਿ ਬਾਕੀ ਰਹਿੰਦੀਆਂ 7 ਵਿਦਿਆਰਥਣਾਂ ਦੀਆਂ ਡਿਗਰੀਆਂ ਤੇ ਡੀ.ਐੱਮ.ਸੀ. ਜਾਰੀ ਕਰਨ ਦੀ ਪ੍ਰਕਿਰਿਆ ਫਿਲਹਾਲ ਅੱਧ ਵਿਚਕਾਰ ਹੀ ਹੈ। ਦੱਸਣਯੋਗ ਹੈ ਕਿ ਦੋ ਸਾਲ ਤੋਂ ਸੁਰਜੀਤ ਕੌਰ ਸਮੇਤ ਕੁੱਲ ਅੱਠ ਵਿਦਿਆਰਥਣਾਂ ਨੇ ਐਮਐਸਈਆਈਟੀ ਪਾਸ ਕਰਨ ਦੇ ਬਾਵਜੂਦ ਡਿਗਰੀਆਂ ਤੋਂ ਵਾਂਝੀਆਂ ਸਨ। ਇਸ ਵਕਫੇ ਦੌਰਾਨ ਉਹ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਅਪਲਾਈ ਤੇ ਪ੍ਰਾਪਤ ਕਰਨ ਤੋਂ ਵੀ ਰਹਿ ਗਈਆਂ ਸਨ। ਇਸ ਸਬੰਧੀ ਸੁਰਜੀਤ ਕੌਰ ਤੇ ਉਸ ਦੇ ਪਿਤਾ ਜਗਤਾਰ ਸਿੰਘ ਖੇੜੀ ਤੇ ਨੌਜਵਾਨ ਆਗੂ ਗੌਰਵ ਰਾਣਾ ਨੇ ਕਿਹਾ ਕਿ ਕਾਲਜ ਦੇ ਯੂਨੀਵਰਸਿਟੀ ਸਟਾਫ ਬਾਕੀ ਰਹਿੰਦੀਆਂ ਵਿਦਿਆਰਥਣਾਂ ਦੀਆਂ ਵੀ ਤੁਰੰਤ ਡੀਐੱਮਸੀ ਆਦਿ ਦਸਤਾਵੇਜ ਜਾਰੀ ਕਰੇ।

Source link