ਦੁਬਈ: ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਸ਼ਰਮਾ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਮਹਿਲਾ ਟੀ-20 ਬੱਲੇਬਾਜ਼ੀ ਦਰਜਾਬੰਦੀ ਵਿੱਚ ਇੱਕ ਸਥਾਨ ਦੇ ਨੁਕਸਾਨ ਨਾਲ ਦੂਜੇ ਨੰਬਰ ’ਤੇ ਖਿਸਕ ਗਈ, ਜਦਕਿ ਸਮ੍ਰਿਤੀ ਮੰਧਾਨਾ ਤੀਜੇ ਸਥਾਨ ’ਤੇ ਬਰਕਰਾਰ ਹੈ। ਸ਼ੈਫਾਲੀ ਦੇ 726 ਰੇਟਿੰਗ ਅੰਕ ਹਨ, ਜਦਕਿ ਮੰਧਾਨਾ ਦੇ 709 ਅੰਕ ਹਨ। ਆਸਟਰੇਲੀਆ ਦੀ ਬੈਥ ਮੂਨੀ 754 ਅੰਕਾਂ ਨਾਲ ਚੋਟੀ ’ਤੇ ਹੈ। ਬੱਲੇਬਾਜ਼ੀ ਦਰਜਾਬੰਦੀ ਵਿੱਚ ਆਸਟਰੇਲੀਆ ਦਾ ਦਬਦਬਾ ਹੈ। ਕਪਤਾਨ ਮੈਗ ਲੇਨਿੰਗ ਚੌਥੇ ਅਤੇ ਐਲਿਸਾ ਹੀਅਲੀ ਛੇਵੇਂ ਸਥਾਨ ’ਤੇ ਹੈ। ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਅਤੇ ਸੂਜ਼ੀ ਬੇਟਸ ਕ੍ਰਮਵਾਰ ਪੰਜਵੇਂ ਅਤੇ ਸੱਤਵੇਂ ਸਥਾਨ ’ਤੇ ਹਨ। -ਪੀਟੀਆਈ

InterServer Web Hosting and VPS

Source link