ਪੁਣੇ, 17 ਅਪਰੈਲ

ਗੁਜਰਾਤ ਟਾਈਟਨਜ਼ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿੱਚ ਚੇਨੱਈ ਸੁਪਰ ਕਿੰਗਜ਼ ਨੂੰ ਤਿੰਨ ਵਿਕਟਾਂ ਦੀ ਸ਼ਿਕਸਤ ਦਿੱਤੀ। ਪਹਿਲਾਂ ਬੱਲੇਬਾਜ਼ੀ ਦੇ ਮਿਲੇ ਸੱਦੇ ’ਤੇ ਚੇਨੱਈ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 169 ਦੌੜਾਂ ਬਣਾਈਆਂ। ਟੀਮ ਲਈ ਰੁਤੂਰਾਜ ਸਿੰਘ ਨੇ 48 ਗੇਂਦਾਂ ’ਤੇ 73 ਅਤੇ ਅੰਬਾਤੀ ਰਾਇਡੂ ਨੇ 31 ਗੇਂਦਾਂ ’ਤੇ 46 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਦੀ ਟੀਮ ਨੇ ਡੈਵਿਡ ਮਿੱਲਰ ਦੀ 51 ਗੇਂਦਾਂ ’ਤੇ ਨਾਬਾਦ 94 ਦੌੜਾਂ ਤੇ ਆਰਜ਼ੀ ਕਪਤਾਨ ਰਾਸ਼ਿਦ ਖ਼ਾਨ ਦੀਆਂ 21 ਗੇਂਦਾਂ ’ਤੇ 40 ਦੌੜਾਂ ਦੀ ਪਾਰੀ ਬਦੌਲਤ ਇਕ ਗੇਂਦ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। -ਪੀਟੀਆਈ

Source link