ਦੁਬਈ, 21 ਸਤੰਬਰ

ਰਾਜਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿੱਚ ਮੰਗਲਵਾਰ ਨੂੰ ਪੰਜਾਬ ਕਿੰਗਜ਼ ਨੂੰ ਦੋ ਦੌੜਾਂ ਨਾਲ ਮਾਤ ਦਿੱਤੀ। ਪੰਜਾਬ ਕਿੰਗਜ਼ ਦੀ ਟੀਮ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 183 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਵਿੱਚ ਮੰਗਲਵਾਰ ਨੂੰ ਇਥੇ ਪੰਜਾਬ ਕਿੰਗਜ਼ ਦੇ ਖ਼ਿਲਾਫ਼ 185 ਦੌੜਾਂ ਬਣਾਈਆਂ। ਰਾਜਸਥਾਨ ਰਾਇਲਜ਼ ਤਰਫੋਂ ਮਹੀਪਾਲ ਲੋਮਰੋਰ ਨੇ 43, ਯਸ਼ਸਵੀ ਜੈਸਵਾਲ ਨੇ 49 ਜਦੋਂ ਕਿ ਇਵਿਨ ਲੁਈਸ ਨੇ 36 ਦੌੜਾਂ ਦੀ ਪਾਰੀ ਖੇਡੀ। ਪੰਜਾਬ ਕਿਗਜ਼ ਤਰਫੋਂ ਅਰਸ਼ਦੀਪ ਸਿੰਘ ਨੇ ਪੰਜ ਵਿਕਟਾਂ ਝਟਕਾਈਆਂ ਜਦੋਂ ਕਿ ਮੁਹੰਮਦ ਸ਼ਮੀ ਨੇ ਤਿੰਨ ਖਿਡਾਰੀਆਂ ਨੂੰ ਪੈਵੀਲੀਅਨ ਦਾ ਰਾਹ ਵਿਖਾਇਆ। -ਪੀਟੀਆਈ

InterServer Web Hosting and VPS

Source link