ਪੰਚਕੂਲਾ: ਇਥੋਂ ਦੇ 8 ਸਾਲਾ ਵਿਦਿਆਰਥੀ ਭਾਵਿਕ ਜਿੰਦਲ ਨੇ ਸਟੇਲਾ ਮੈਰਿਸ ਪਬਲਿਕ ਸਕੂਲ ਪੰਚਕੂਲਾ ਦੇ ਐਮਡੀਸੀ, ਸੈਕਟਰ -4 ਵਿੱਚ ਹੋਏ ਦੂਜੇ ਡਿਫੈਂਸ ਤਾਇਕਵਾਂਡੋ ਕੱਪ ਵਿੱਚ ਤਿੰਨ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਵਿਕ ਜਿੰਦਲ ਸੇਂਟ ਸੋਲਜਰ ਸਕੂਲ, ਸੈਕਟਰ -16 ਦੀ ਟੀਮ ਦਾ ਮੈਂਬਰ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੌਂਸਲਰ ਨਰਿੰਦਰ ਪਾਲ ਸਿੰਘ ਲੁਬਾਣਾ, ਰੇਣੂ ਸਿੰਘ ਆਦਿ ਮੌਜੂਦ ਸਨ। ਜ਼ਿਕਰਯੋਗ ਹੈ ਕਿ ਭਾਵਿਕ ਨੇ ਤਿੰਨ ਸਾਲਾਂ ਦੇ ਅਰਸੇ ਵਿੱਚ 28 ਮੈਡਲ ਜਿੱਤੇ ਹਨ। -ਪੱਤਰ ਪ੍ਰੇਰਕ

InterServer Web Hosting and VPS

Source link